ਇੱਕ ਵਾਰ ਇੱਕ ਸੇਠ ਕਿਸੇ ਸਾਧੂ ਮਹਾਤਮਾ ਕੋਲ ਗਿਆ ਕੋਲ ਜਾਣ ਤੇ ਬੇਨਤੀ ਕੀਤੀ ਜੀ ਮੇਰਾ ਵਪਾਰ ਨਹੀਂ ਚੱਲ ਰਿਹਾ ਤੁਸੀਂ ਕਿਰਪਾ ਕਰੋ ।
ਸਾਧੂ ਆਪਣੀ ਮੌਜ ਵਿੱਚ ਬੈਠੇ ਸਨ ਤੇ ਬਚਨ ਕੀਤਾ ਸੇਠ ਜੀ ਘੱਟ ਤੋਲਣਾ ਬੰਦ ਕਰ ਦੋ ਰੱਬ ਆਪੇ ਬਰਕਤ ਪਾਵੇਗਾ । ਸੇਠ ਅੰਦਰਲੀ ਗੱਲ ਮਹਾਤਮਾ ਜੀ ਤੋ ਸੁਣ ਕੇ ਘਬਰਾ ਗਿਆ ਬਾਅਦ ਵਿੱਚ ਸੱਤ ਬਚਨ ਕਹਿ ਕੇ ਚਲਿਆ ਗਿਆ।
ਸਮਾਂ ਲੰਘਣ ਤੇ ਸੇਠ ਦਾ ਕਾਰੋਬਾਰ ਚੱਲਣ ਲੱਗ ਪਿਆ ਤੋਲ ਵਿੱਚ ਪੂਰਾ ਤੇ ਖਰਾ ਹੋਣ ਕਾਰਨ ਦੂਰ ਦੂਰ ਤੋਂ ਸੌਦਾ ਲੈਣ ਲਈ ਲੋਕ ਆਉਣ ਲੱਗ ਪਏ । ਕੰਮ ਕਾਰ ਇਨਾ ਚੱਲ ਪਿਆ ਸੇਠ ਨੇ ਆਪਣੇ ਤੋਲਣ ਵਾਲੇ ਵੱਟੇ ਸੋਨ ਦੇ ਲੈ ਲਏ ।
ਸੇਠ ਹੁਣ ਸੋਨੇ ਦੇ ਵੱਟੇ ਲੈ ਕੇ ਸਾਧੂ ਮਹਾਤਮਾ ਕੋਲ ਫਿਰ ਗਿਆ ਤੇ ਸਾਧੂ ਕੋਲ ਜਾਹ ਕੇ ਕਹਿਣ ਲੱਗਾ ਜੀ ਮੈਂ ਸ਼ੁਕਰਾਨੇ ਲਈ ਆਇਆ ਹਾਂ ਤੁਹਾਡੀ ਕਿਰਪਾ ਨਾਲ ਮੇਰੇ ਕਾਰੋਬਾਰ ਵਿੱਚ ਬਹੁਤ ਬਰਕਤ ਪਈ ਹੈ ਮੇਰੇ ਵੱਟੇ ਵੀ ਤੋਲਣ ਵਾਲੇ ਸੋਣੇ ਦੇ ਹਨ ਪਰ ਸਾਧੂ ਜੀ ਕੁਝ ਬੋਲੇ ਨਹੀਂ ਸੇਠ ਨੇ ਫਿਰ ਇਹੀ ਗੱਲ ਦੋਹਰਾਈ ਪਰ ਸਾਧੂ ਮਹਾਤਮਾ ਆਪਣੀ ਮੌਜ ਵਿੱਚ ਬੈਠੇ ਸਨ ਜਦ ਤੀਜੀ ਵਾਰ ਇਹੀ ਗੱਲ ਫਿਰ ਕਹੀ ਤਾਂ ਮਹਾਤਮਾ ਜੀ ਬੋਲੇ ਸੇਠ ਜੀ ਵੱਟਿਆਂ ਨੂੰ ਨਦੀ ਵਿੱਚ ਸਿੱਟ ਦਿਓ। ਸੇਠ ਦਾ ਮਨ ਪਹਿਲਾਂ ਤਾਂ ਇਹ ਗੱਲ ਸੁਣ ਕੇ ਬੇਈਮਾਨ ਹੋ ਗਿਆ ਫਿਰ ਮਨ ਵਿੱਚ ਵਿਚਾਰ ਆਇਆ ਕਿ ਜਦ ਇਹਨਾਂ ਦੀ ਕਿਰਪਾ ਨਾਲ ਹੀ ਆਪਣਾ ਕਾਰੋਬਾਰ ਚੱਲਿਆ ਹੈ ਤੇ ਹੁਣ ਕਿਉਂ ਨਾ ਬਚਨ ਮੰਨਿਆ ਜਾਵੇ ਇਹ ਬਚਨ ਮੰਨ ਕੇ ਸੇਠ ਨੇ ਜਾਂਦੇ ਨੇ ਨਦੀ ਵਿੱਚ ਸੋਨੇ ਦੇ ਵੱਟੇ ਸਿੱਟ ਦਿੱਤੇ। ਤੇ ਵਾਪਸ ਆਪਣੇ ਘਰ ਆ ਗਿਆ ।
ਸੇਠ ਦਾ ਕੰਮ ਜਿਆਦਾ ਚੱਲਣ ਕਾਰਨ ਉਸ ਪਾਸੋਂ ਦੂਰੋਂ ਪਿੰਡਾਂ ਤੋਂ ਲੋਕ ਸੌਦਾ ਲੈਣ ਲਈ ਆਉਂਦੇ ਸਨ। ਜਦ ਇੱਕ ਦਿਨ ਲੋਕ ਸੇਠ ਤੋ ਸੌਦਾ ਲੈਣ ਲਈ ਆ ਰਹੇ ਸਨ ਤਾਂ ਰਸਤੇ ਵਿੱਚ ਜਿਸ ਨਦੀ ਵਿੱਚ ਸੋਨੇ ਦੇ ਵੱਟੇ ਸਿੱਟੇ ਸਨ ਉਸ ਨਦੀ ਨੂੰ ਭਪਾਰ ਕਰਨ ਲੱਗੇ ਤਾਂ ਉਹਨਾਂ ਦੇ ਪੈਰਾਂ ਵਿੱਚ ਕੁਝ ਚੁਬਿਆ ਜਦ ਉਹਨਾਂ ਨੇ ਦੇਖਿਆ ਤਾਂ ਸੋਨੇ ਦੇ ਵੱਟੇ ਸਨ ਸੌਦਾ ਲੈਣ ਵਾਲਿਆਂ ਨੇ ਆਪਸ ਵਿੱਚ ਵਿਚਾਰ ਕੀਤੀ ਕਿ ਇਸ ਇਲਾਕੇ ਵਿੱਚ ਸੋਨੇ ਦੇ ਵੱਟੇ ਦਾ ਸਿਰਫ ਉਹੀ ਸੇਠ ਕੋਲ ਹਨ ਜਿਹਨਾਂ ਦਾ ਤੋਲ ਵੀ ਪੂਰਾ ਹੁੰਦਾ ਤੇ ਸੌਦਾ ਵੀ ਖਰਾ ਹੁੰਦਾ ਹੈ ਸ਼ਾਇਦ ਕੋਈ ਚੋਰ ਚੋਰੀ ਕਰਕੇ ਉਹਨਾਂ ਦੇ ਵੱਟੇ ਲਜਾਂਦਾ ਹੋਉ ਤੇ ਨਦੀ ਵਿੱਚ ਡਿੱਗ ਪਏ ਕਿਉਂ ਨਾ ਵੱਟੇ ਸੇਠ ਜੀ ਨੂੰ ਵਾਪਸ ਕਰ ਦਈਏ।
ਸੇਠ ਦੀ ਦੁਕਾਨ ਤੇ ਜਾ ਕੇ ਜਦ ਉਹਨਾਂ ਨੇ ਸੇਠ ਜੀ ਅੱਗੇ ਸੋਨੇ ਦੇ ਵੱਟੇ ਰੱਖੇ ਤਾਂ ਸੇਠ ਜੀ ਹੈਰਾਨ ਹੋ ਗਏ ਪੂਰੀ ਗੱਲ ਸੁਣਨ ਤੇ ਸੇਠ ਜੀ ਨੇ ਕਿਹਾ ਕਿ ਸੌਦਾ ਮੈਂ ਆ ਕੇ ਤੋਲਦਾ ਥੋੜੀ ਦੇਰ ਰੁਕੋ ਸੋਨੇ ਦੇ ਵੱਟੇ ਲੈ ਕੇ ਸੇਠ ਜੀ ਫਿਰ ਸਾਧੂ ਜੀ ਕੋਲ ਗਏ ਤੇ ਕਿਹਾ ਸੰਤ ਜੀ ਮੈਂ ਤੁਹਾਡੇ ਬਚਨ ਮੰਨ ਕੇ ਵੱਟੇ ਨਦੀ ਵਿੱਚ ਸਿੱਟ ਦਿੱਤੇ ਸਨ ਪਰ ਕੁਝ ਲੋਕ ਸੌਦਾ ਲੈਣ ਲਈ ਆ ਰਹੇ ਸਨ ਤੇ ਉਹਨਾਂ ਨੇ ਇਹੀ ਵੱਟੇ ਮਿਲਣ ਤੇ ਮੇਰੇ ਪਾਸ ਲੇ ਆਏ ਦੱਸੋ ਹੁਣ ਮੈਂ ਕੀ ਕਰਾਂ ਮਹਾਤਮਾ ਜੀ ਮੁਸਕਰਾ ਕੇ ਬੋਲੇ ਸੇਠ ਜੀ ਜੋ ਆਪਣੇ ਕਰਮਾਂ ਤੇ ਹੱਕ ਦਾ ਹੁੰਦਾ ਹੈ ਉਹ ਕਿਤੇ ਨਹੀਂ ਜਾਂਦਾ ਇਸ ਕਾਰਨ ਹੱਕ ਦੀ ਕਮਾਈ ਹੀ ਕਰਨੀ ਚਾਹੀਦੀ ਹੈ ਜਿੱਥੇ ਮਰਜ਼ੀ ਹੋਵੇ ਜੋ ਆਪਣੀ ਮਿਹਨਤ ਦੀ ਕਮਾਈ ਹੁੰਦੀ ਹੈ ਉਹ ਆਪਾਂ ਨੂੰ ਮਿਲ ਕੇ ਹੀ ਰਹਿੰਦੀ ਹੈ ਹੁਣ ਇਹ ਵੱਟੇ ਤੁਸੀਂ ਆਪ ਹੀ ਰੱਖ ਲਓ ਤੁਹਾਡੀ ਕਮਾਈ ਦੇ ਸਨ ਸਤ ਬਚਨ ਕਹਿ ਕੇ ਸੇਠ ਜੀ ਫਿਰ ਵਾਪਸ ਆਪਣੀ ਦੁਕਾਨ ਤੇ ਆ ਗਏ
ਸਿੱਖਿਆ ਕਿਸੇ ਦਾ ਹੱਕ ਖਾਣਾ ਨਹੀਂ ਚਾਹੀਦਾ ਤੇ ਆਪਣੇ ਹੱਕ ਦੀ ਕਮਾਈ ਸਦਾ ਰੱਬ ਬਰਕਤਾਂ ਪਾ ਕੇ ਆਪ ਆਪਾਂ ਨੂੰ ਕਈ ਗੁਣਾ ਕਰਕੇ ਦਿੰਦਾ ਹੈ ।
Comments
Post a Comment