ਦੁਨੀਆ ਦੇ ਮਹਾਨ ਜਰਨੈਲਾਂ ਦੀ ਸੂਚੀ ਵਿੱਚੋਂ ਪਹਿਲੇ ਸਥਾਨ ਤੇ ਰਹਿਣ ਦਾ ਮਾਨ ਸਰਦਾਰ ਹਰੀ ਸਿੰਘ ਨਲੂਆ ਦੀ ਝੋਲੀ ਵਿੱਚ ਆਇਆ ਹੈ
ਖੈਬਰ ਦਰੇ੍ ਨੂੰ ਜਿੱਤਣ ਵਾਲਾ ਦੁਨੀਆਂ ਦਾ ਇੱਕਲਾ ਸੂਰਮਾ ।
ਸ਼ਹੀਦੀ ਦਿਹਾੜਾ ਮਹਾਨ ਜਰਨੈਲ ਖ਼ੈਬਰ ਦਰਾ ਦਾ ਜੇਤੂ ਸਾਢੇ 15 ਸਾਲ ਦੀ ਉਮਰ ਵਿੱਚ ਕਸੂਰ ਫ਼ਤਿਹ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ ਮਹਾਨ ਯੋਧਾ, ਮਾਤਾ ਧਰਮ ਕੌਰ ਤੇ ਪਿਤਾ ਗੁਰਦਿਆਲ ਸਿੰਘ ਦਾ ਸਪੁੱਤਰ ਹਰੀ ਸਿੰਘ ਨਲੂਆ ਸੀ ।
30 ਅਪ੍ਰੈਲ 1837 ਨੂੰ ਇਹ ਜਰਨੈਲ ਸ਼ਹੀਦ ਹੋਇਆ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਸੀ ਕਿ ਮੇਰਾ ਅੱਧਾ ਰਾਜ ਚਲਿਆਂ ਜਾਂਦਾ ਪਰ ਹਰੀ ਸਿੰਘ ਨਲੂਆ ਨਾ ਸ਼ਹੀਦ ਹੁੰਦਾ ਮੈ ਉਸ ਨਾਲ ਫੇਰ ਦੁਬਾਰਾ ਰਾਜ ਫ਼ਤਿਹ ਕਰ ਲੈਣਾ ਸੀ ।
ਇਹ ਸੀ ਸਾਡੇ ਕੌਮ ਦਾ ਮਹਾਨ ਜਰਨੈਲ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ ਜਿੰਨਾ ਦੀ ਬਹਾਦਰੀ ਦੇ ਕਿਸੇ ਲਿਖਦੇ ਲਿਖਦੇ ਕਈ ਲੇਖਕ ਸਿਰ ਫੜਕੇ ਬੈਠ ਜਾਂਦੇ ਸਨ ਕਿ ਇਹ ਸਿੱਖ ਕਿਸ ਮਿੱਟੀ ਦੇ ਬਣੇ ਸੀ,ਅਫ਼ਸੋਸ ਅੱਜ ਸਾਡੀ ਕੌਮ ਕਿਹੜੇ ਰਾਹ ਤੁਰ ਪਈ, ਸਾਡੀ ਨੋਜਵਾਨ ਪੀੜੀ ਨੂੰ ਇਹ ਸ਼ਹੀਦਾਂ ਤੋ ਸਿੱਖਿਆ ਲੈਣੀ ਚਾਹੀਦੀ ਹੈ,ਮੇਰੇ ਵੱਲੋਂ ਦਿਲ ਤੋ ਕੋਟਿ ਕੋਟਿ ਪ੍ਰਨਾਮ ।
ਦੁਨੀਆ ਦੇ ਮਹਾਨ ਜਰਨੈਲਾਂ ਦੀ ਸੂਚੀ ਵਿੱਚੋਂ ਪਹਿਲੇ ਸਥਾਨ ਤੇ ਰਹਿਣ ਦਾ ਮਾਨ ਸਰਦਾਰ ਹਰੀ ਸਿੰਘ ਨਲੂਆ ਦੀ ਝੋਲੀ ਵਿੱਚ ਆਇਆ ਹੈ ।
Comments
Post a Comment